Experience Your Self-realization

ਆਪਣੇ ਆਤਮ-ਬੌਧ ਨੂੰ ਮਹਿਸੂਸ ਕਰੋ।

ਤੁਹਾਨੂੰ ਸਿਰਫ ਇੱਕ ਸ਼ੁੱਧ ਇੱਛਾ ਦੀ ਲੌੜ ਹੈ।

ਮਨੁੱਖ ਦੇ ਵਿਕਾਸ ਦੀ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਅਤੇ ਸਰੀਰ ਵਿੱਚ ਹਰ ਜਰੂਰੀ ਚੀਜ਼ ਪਹਿਲਾਂ ਹੀ ਮੌਜੂਦ ਹੁੰਦੀ ਹੈ । ਪਰ ਜਿਵੇਂ ਕਿ ਮੈਂ ਤੁਹਾਡੀ ਆਜਾਦੀ ਦਾ ਸਤਿਕਾਰ ਕਰਦਾ ਹਾਂ, ਤੁਹਾਡੇ ਅੰਦਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਖਿੱਚ ਹੋਣੀ ਚਾਹੀਦੀ ਹੈ, ਇਸ ਨੂੰ ਤੁਹਾਡੇ ਉੱਤੇ ਥੋਪਿਆ ਨਹੀ ਜਾ ਸਕਦਾ।

ਸ਼੍ਰੀ ਮਾਤਾ ਜੀ ਮਾਨਵਤਾ ਦੇ ਇਤਿਹਾਸ ਵਿੱਚ ਇੱਕੋ ਇੱਕ ਅਧਿਆਤਮਕ ਗੁਰੁ ਹਨ ਜਿਨ੍ਹਾਂ ਨੇ ਆਪਣੇ ਹਜਾਰਾਂ ਜਨਤਾ ਤਕ ਪ੍ਰੋਗਰਾਮਾਂ ਰਾਹੀਂ ਪੂਰੀ ਦੁਨਿਆ ਵਿੱਚ ਵਿਆਪਕ ਆਤਮ-ਬੋਧ ਦਾ ਅਨੁਭਵ ਦਿੱਤਾ ਹੈ। ਲੱਖਾਂ ਲੋਕਾਂ ਨੇ ਇਸ ਅਨੋਖੇ ਤਜਰਬੇ ਤੋਂ ਲਾਭ ਉਠਾਇਆ ਹੈ ਜੋ ਉਨ੍ਹਾਂ ਦੇ ਜੀਵਨ ਨੂੰ ਬਦਲਨ ਦਾ ਇਕ ਅਹਮ ਮੋੜ ਬਣ ਗਿਆ। ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੇ ਸਾਧਕ ਆਪਣੇ ਆਤਮ ਬੋਧ ਨੂੰ ਪੂਰਨ ਅੰਦਰੂਨੀ ਸ਼ਾਂਤੀ, ਸ਼ਾਰੀਰਿਕ ਆਰਾਮਦਾਇਕ ਅਵਸਥਾ ਅਤੇ ਹੱਥਾਂ ਦੀਆਂ ਹਥੇਲੀਆਂ ‘ਕਈ ਵਾਰੀ ਪੂਰੇ ਸਰੀਰ ‘ਤੇ ਗਰਮ ਜਾਂ ਠੰਡੀ ਹਵਾ ਦੇ ਰੂਪ ਵਿੱਚ ਅਨੁਭਵ ਕਰੋਗੇ।

ਹੇਠਾਂ ਲਿਖੇ ਤਰੀਕੇ ਤੁਹਾਨੂੰ ਆਤਮ-ਬੋਧ ਮਹਿਸੂਸ ਕਰਨ ਲਈ ਤਿਆਰ ਹੋਣ ਵਿੱਚ ਸਹਾਇਕ ਹੋਣਗੇ। ਆਪਣੀ ਪਿੱਠ ਨੂੰ ਸਿੱਧਾ ਕਰਕੇ ਆਰਾਮ ਨਾਲ ਬੈਠੋ, ਆਪਣੇ ਜੁੱਤੇ ਉਤਾਰਨ ਨਾਲ ਵੀ ਮਦਦ ਮਿਲ ਸਕਦੀ ਹੈ, ਕਿਉਂਕਿ ਧਰਤੀ ਮਾਤਾ ਸਾਡੇ ਪੈਰਾਂ ਰਾਹੀਂ ਸਾਰੀਆਂ ਨਕਾਰਾਤਮਕ ਉਰਜਾਵਾਂ ਨੂੰ ਆਪਣੇ ਅੰਦਰ ਲੈਂਦੀ ਹੈ ।

ਆਪਣੇ ਦੋਵੇਂ ਹੱਥਾਂ ਨੂੰ ਆਪਣੀ ਗੋਦੀ ‘ਤੇ ਰੱਖੋ ਅਤੇ ਹਥੇਲੀਆਂ ਨੂੰ ਉੱਪਰ ਵੱਲ ਨੂੰ ਖੋਲੋ। ਆਪਣੇ ਅਸ਼ਾਂਤ ਮਨ ਨੂੰ ਸ਼ਾਂਤ ਕਰਨ ਲਈ ਤੁਸੀਂ ਸ਼੍ਰੀ ਮਾਤਾ ਜੀ ਦੀ ਤਸਵੀਰ ਵੱਲ ਦੇਖ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਅੰਦਰੂਨੀ ਤੌਰ ਤੇ ਸ਼ਾਂਤੀ ਨਾਲ ਟਿੱਕ ਜਾਂਦੇ ਹੋ ਤਾਂ ਆਪਣੇ ਮਨ ਵਿੱਚ ਚਲਦੇ ਵਿਚਾਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ।

ਜੇ ਤੁਸੀਂ ਆਪਨੇ ਆਪ ਵਿੱਚ ਪੂਰਨ ਅੰਦਰੂਨੀ ਸ਼ਾਂਤੀ ਮਹਿਸੂਸ ਕਰਦੇ ਹੋ, ਅਤੇ ਹੋ ਸਕਦਾ ਹੈ ਕਿ ਤੁਸੀਂ ਆਪਣੀ ਹਥੇਲੀਆਂ ਜਾਂ ਸਿਰ ਉਪੱਰ ਤਾਲੁ ਭਾਗ ਰਾਹੀਂ ਕੋਮਲ ਠੰਡੀ ਹਵਾ ਵਗਦੀ ਮਹਿਸੂਸ ਕਰੋਗੇ, ਤਾਂ ਸਮਝੋ ਕਿ ਤੁਸੀਂ ਇਕ ਜਾਗ੍ਰਤ ਆਤਮ-ਬੋਧ ਹੋ ਅਤੇ ਸਹਜਤਾ ਨਾਲ ਆਪਣੀ ਆਤਮ-ਬੋਧਤਾ ਪਾ ਲਈ ਹੈ। ਇਹ ਇਕ ਚੰਗੀ ਸ਼ੁਰੁਆਤ ਹੈ ਅਤੇ ਅਗਲੇ ਦਿਸ਼ਾ ਨਿਰਦੇਸ਼ ਤੁਹਾਡੇ ਧਿਆਨ ਦੀ ਅਨੰਦ ਅਵਸਥਾ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਣਗੇ।

 

ShriMataji_BW

ਹਾਲਾਂਕਿ ਇਹ ਬਹੁਤ ਘੱਟ ਹੁੰਦਾ ਹੈ ਕਿ ਕੁਝ ਲੋਕਾਂ ਨੇ ਸ਼੍ਰੀ ਮਾਤਾ ਜੀ ਜਾਂ ਉਨ੍ਹਾਂ ਦੀ ਫੋਟੋ ਦੇ ਸਾਹਮਣੇ ਆਪਣੇ ਸੰਪੂਰਨ ਆਤਮ-ਬੋਧ ਦਾ ਅਨੁਭਵ ਕੀਤਾ ਹੋਵੇ, ਆਤਮ-ਬੋਧ ਲਈ ਮਾਰਗਦਰਸ਼ਿਤ ਧਿਆਨ ਦੀ ਵਰਤੋਂ ਕਰਨਾ ਲਾਭਦਾਇਕ ਹੈ ਜੋ ਸ਼੍ਰੀ ਮਾਤਾ ਜੀ ਨੇ ਦੁਨੀਆ ਭਰ ਵਿੱਚ ਇੱਕ ਹਜਾਰ ਤੋਂ ਵੱਧ ਵਾਰ ਪ੍ਰਦਰਸ਼ਿਤ ਕੀਤਾ ਹੈ।

ਨਾਲ ਜੁੜੇ ਵੀਡਿਓ ਰਾਹੀਂ ਸ਼੍ਰੀ ਮਾਤਾ ਜੀ ਨਾਲ ਮਾਰਗਦਰਸ਼ਿਤ ਧਿਆਨ ਕਰਨ ਦੀ ਪਾਲਣਾ ਲਈ ਆਪਣੇ ਆਪ ਨਾਲ ਦਿਸ਼ਾ ਨਿਰਦੇਸ਼ ਅਨੁਸਾਰ ਹੋਣਾ ਮਦਦਗਾਰ ਸਾਬਿਤ ਹੋਵੇਗਾ । ਕਿਉਂਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਸਾਰੀ ਪ੍ਰਕਿਰਿਆਂ ਕਰੋਗੇ। ਆਪਣੀਆਂ ਅੱਖਾਂ ਬੰਦ ਕਰਨ ਨਾਲ ਸਾਨੂੰ ਹੋਰ ਗਹਰੇ ਆਤਮ-ਬੌਧ ਅਤੇ ਧਿਆਨ ਦੀ ਅਵਸਥਾ ਦਾ ਅਨੁਭਵ ਮਿਲਦਾ ਹੈ, ਜੋ ਕਿ ਤੁਰੰਤ ਬਾਅਦ ਸ਼ੁਰੂ ਹੁੰਦਾ ਹੈ। ਇਸ ਪ੍ਰਕਰਿਆ ਦੌਰਾਨ ਆਪਣੇ ਹੱਥਾਂ ਦੀ ਸ਼ਰੀਰ ਨਾਲ ਸਹੀ ਸਥਿਤੀ ਜਾਣਨ ਲਈ ਤੁਸੀਂ ਧਿਆਨ ਨਾਲ ਹੇਠ ਦਿੱਤੇ ਚਿਤੱਰਾਂ ਅਤੇ ਵਾਕ ਦਾ ਅਧਿਐਨ ਕਰ ਸਕਦੇ ਹੋ ਜਿਸ ਤੋਂ ਸ਼੍ਰੀ ਮਾਤਾ ਜੀ ਤੁਹਾਨੂੰ ਹਰੇਕ ਸਥਿਤੀ ਦੀ ਪੁਸ਼ਟੀ ਦੇ ਨਾਲ ਆਤਮ-ਬੋਧ ਪ੍ਰਾਪਤ ਕਰਨ ਲਈ ਸਹੀ ਮਾਰਗਦਰਸ਼ਨ ਕਰਨਗੇ।

ਪੂਰੀ ਆਤਮ-ਬੋਧ ਪ੍ਰਕ੍ਰਿਆ ਦੌਰਾਨ, ਅਸੀਂ ਸੱਜੇ ਹੱਥ ਨੂੰ ਖੱਬੇ ਪਾਸੇ ਦੇ ਕੇਂਦਰਾਂ ‘ਤੇ ਰੱਖਾਂਗੇ ਅਤੇ ਖੱਬੇ ਹੱਥ ਦੀ ਹਥੇਲੀ ਨੂੰ ਖੁੱਲ੍ਹਾ ਰੱਖਾਂਗੇ ਜਿਵੇਂ ਕਿ ਹੇਠਾਂ ਦਿੱਤੇ ਚਿੱਤਰਾਂ ਵਿੱਚ ਦਿਖਾਇਆ ਗਿਆ ਹੈ।

வலது கையை இதயத்தின் மீது வைக்கவும்
வலது கையை வயிற்றின் மேல் பகுதியில் வைக்கவும்
வலது கையை வயிற்றின் கீழ் பகுதியில் வைக்கவும்
வலது கையை வயிற்றின் மேல் பகுதியில் வைக்கவும்
வலது கையை இதயத்தின் மீது வைக்கவும்
வலது கையை கழுத்தில் வைக்கவும்
வலது கையை நெற்றியில் வைக்கவும்
வலது கையை தலைக்கு பின்னால் வைக்கவும்
வலது கையை உச்சிக்குழிப் பகுதியில் வைக்கவும்
YouTube player

ਹੁਣ ਨਿਰਦੇਸ਼ਿਤ ਧਿਆਨ ਲਗਾਉਣ ਦੇ ਅੰਤ ਵਿੱਚ ਗੌਰ ਕਰੋ ਕਿ, ਕੀ ਤੁਸੀਂ ਆਰਾਮ ਮਹਿਸੂਸ ਕਰਦੇ ਹੋ ਅਤੇ ਕੀ ਉਹਾਡੇ ਵਿਚਾਰ ਸ਼ਾਂਤ ਹੋ ਗਏ ਹਨ ਜਾਂ ਹੋਲੀ-ਹੋਲੀ ਗਾਇਬ ਹੋ ਗਏ ਹਨ। ਇਹ ਧਿਆਨ ਦੀ ਪਹਿਲੀ ਅਵਸਥਾ ਹੈ, ਵਿਚਾਰਹੀਣ ਜਾਗਰੁਤੀ । ਇਹ ਤੁਹਾਡੀ ਅਤੇ ਆਲੇ-ਦੁਆਲੇ ਦੀ ਸ਼ੁੱਧ ਅਤੇ ਸ਼ਾਂਤੀਪੂਰਨ ਜਾਗ੍ਰਤੀ ਦੀ ਅਵਸਥਾ ਹੈ।

ਹੁਣ ਦੇਖੋ ਕਿ ਕੀ ਤੁਸੀ ਆਪਣੀ ਹਥੇਲੀਆਂ ਉੱਤੇ ਅਤੇ ਆਪਣੇ ਸਿਰ ਉਪੱਰ ਤਾਲੂ ਭਾਗ ਵਿੱਚ ਕੋਮਲ ਠੰਡੀ ਹਵਾ ਦਾ ਅਨੁਭਵ ਕਰ ਸਕਦੇ ਹੋ। ਇਹ ਸ਼ੁਰੂਆਤ ਵਿੱਚ ਗਰਮ ਹੋ ਸਕਦਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਕੁੰਡਲਨੀ ਊਰਜਾ ਤੁਹਡੀ ਸੂਖਮ ਪ੍ਰਣਾਲੀ ਨੂੰ ਸ਼ੁੱਧ ਕਰ ਰਹੀ ਹੈ, ਪਰ ਇਹ ਅਖੀਰ ਵਿਚ ਠੰਡੀ ਹੋ ਜਾਵੇਗੀ। ਤੁਸੀਂ ਆਪਣੀ ਖੱਬੀ ਹਥੇਲੀ ਨੂੰ ਆਪਣੇ ਸਿਰ ਤੋਂ ਥੋੜਾ ਉੱਪਰ ਰੱਖ ਕੇ, ਫਿਰ ਸੱਜੀ ਹਥੇਲੀ ਨਾਲ ਕੋਸ਼ਿਸ਼ ਕਰਕੇ ਇਸਦੀ ਪੁਸ਼ਟੀ ਕਰ ਸਕਦੇ ਹੋ।

ਜੇਕਰ ਤੁਸੀਂ ਇਸ ਨੂੰ ਮਹਿਸੂਸ ਨਹੀ ਕਰ ਪਾ ਰਹੇ ਹੋ, ਤਾਂ ਇਸ ਦੇ ਕਈ ਕਾਰਣ ਹੋ ਸਕਦੇ ਹਨ। ਸਭ ਤੋਂ ਆਮ ਕਾਰਨ ਇਹ ਹੈ ਕਿ ਅਸੀਂ ਸਾਰੇਆਂ ਨੂੰ ਦਿਲੋਂ ਮਾਫ ਨਹੀ ਕਰ ਪਾਉਂਦੇ। ਆਪਣੇ ਦਿਲ ਤੋਂ ਕੁੱਝ ਵਾਰ ਇਹ ਕਹਿਣਾ ਤੁਹਾਡੀ ਮਦਦ ਕਰ ਸਕਦਾ ਹੈ, “ਮਾਂ (ਜਾਂ ਜੇਕਰ ਤੁਸੀਂ ਸ਼੍ਰੀ ਮਾਤਾ ਜੀ ਕਹਿਨਾ ਪਸੰਦ ਕਰੋਗੇ) ਮੈ ਸਭ ਨੂੰ ਮਾਫ ਕਰਦਾ ਹਾਂ” ਅਤੇ ਦੁਬਾਰਾ ਜਾਂਚ ਕਰੋ ਕਿ ਤੁਸੀਂ ਆਪਣੇ ਸਿਰ ਉਪੱਰ ਠੰਡੀ ਹਵਾ ਮਹਿਸੂਸ ਕਰਦੇ ਹੋ।

ਇਹ ਹਮੇਸ਼ਾ ਲਈ ਅਧਿਆਤਮਕ ਹੋਂਦ ਦੇ ਇੱਕ ਨਵੇਂ ਖੇਤਰ ਵਿੱਚ ਤੁਹਾਡੀ ਅੰਦਰੂਨੀ ਯਾਤਰਾ ਦੀ ਸ਼ੁਰੂਆਤ ਹੈ, ਜਿਸਨੂੰ ਤੁਸੀਂ ਹੁਣ ਪੂਰੀ ਸ਼ਾਂਤੀ ਅਤੇ ਸਦਭਾਵਨਾ ਵਿੱਚ ਖੋਜ ਸਕਦੇ ਹੋ। ਬਕਾਇਦਾ ਧਿਆਨ ਦੁਆਰਾ ਇਸ ਨਵੀਂ ਜਾਗ੍ਰਤੀ ਨੂੰ ਕਾਯਮ ਰੱਖਣ ਨਾਲ, ਤੁਸੀਂ ਆਪਣੀ ਖੁਦ ਦੀ ਸੂਖਮ ਪ੍ਰਣਾਲੀ ਦੇ ਨਾਲ-ਨਾਲ ਹੋਰ ਲੋਕਾਂ ਦੀ ਸਥਿਤੀ ਨੂੰ ਤੁਹਾਡੀਆਂ ਉਂਗਲਾਂ ‘ਤੇ ਮਹਿਸੂਸ ਕਰਨ ਦੇ ਯੋਗ ਹੋਵੋਗੇ ਅਤੇ ਉਨ੍ਹਾਂ ਨੂੰ ਆਪਣੀ ਖੁਦ ਦੀ ਆਤਮਿਕ ਊਰਜਾ (ਕੁੰਡਲਨੀ) ਨਾਲ ਠੀਕ ਕਰ ਸਕੋਗੇ।

ਹੇਠਾਂ ਦਿੱਤੇ ਭਾਗ ਤੁਹਾਨੂੰ ਸਹਿਜ ਯੋਗ ਧਿਆਣ ਪ੍ਰਕ੍ਰਿਆ ਬਾਰੇ ਹੋਰ ਜਾਣਨ ਵਿੱਚ ਮਦਦ ਕਰਨਗੇ ਅਤੇ ਇਹ ਵੀ ਕਿ ਤੁਸੀਂ ਘਰ ਵਿੱਚ ਸਾਧਾਰਨ ਤੋਰ ਤੇ ਸਹਿਜਤਾ ਨਾਲ ਧਿਆਨ ਦਾ ਅਭਿਆਸ ਕਿਵੇਂ ਕਰ ਸਕਦੇ ਹੋ। ਸਮੂਹਿਕ ਧਿਆਨ ਦਾ ਭਾਗ ਤੁਹਾਨੂੰ ਸ੍ਰੀ ਮਾਤਾ ਜੀ ਦੁਆਰਾ ਦੱਸੇ ਗਏ ਸਮੂਹਿਕ ਧਿਆਨ ਦੇ ਪਹਿਲੂ ਤੋਂ ਜਾਣੂ ਕਰਵਾਏਗਾ ਅਤੇ ਦੁਨਿਆਭਰ ਵਿੱਚ ਸਹਿਜ ਯੋਗ ਕੇਂਦਰਾਂ ਬਾਰੇ ਦੱਸੇਗਾ।