Public Life

ਜਨਤਕ ਜੀਵਨ

ਇਸ ਨੂੰ ਸੰਸਾਰ ਵਿੱਚ ਲੈ ਜਾਣਾ

ਇੱਕ ਵਾਰ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਗਏ ਅਤੇ ਸੈਟਲ ਹੋ ਗਏ, ਨਿਰਮਲਾ ਸ਼੍ਰੀਵਾਸਤਵ (ਸ਼੍ਰੀ ਮਾਤਾ ਜੀ) ਆਪਣਾ ਜ਼ਿਆਦਾ ਧਿਆਨ ਅਤੇ ਸਮਾਂ ਜਨਤਕ ਖੇਤਰ ਵਿੱਚ ਲਗਾ ਸਕਦੇ ਸਨ। ਜਦੋਂ ਉਹਨਾਂ ਦੇ ਪਤੀ ਲੰਡਨ ਵਿੱਚ ‘ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ’ ਦੇ ਪ੍ਰਮੁੱਖ ਸਨ, ਉਹਨਾਂ ਨੇ ਉੱਥੇ ਲੋਕਾਂ ਦੇ ਇੱਕ ਛੋਟੇ ਸਮੂਹ ਨਾਲ ਆਪਣਾ ਅਧਿਆਤਮਿਕ ਕੰਮ ਸ਼ੁਰੂ ਕੀਤਾ। ਉਹਨਾਂ ਨੇ ਦੇਸ਼-ਵਿਦੇਸ਼ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ, ਲੈਕਚਰ ਦੇਣ ਦੇ ਨਾਲ-ਨਾਲ ਸਵੈ-ਬੋਧ ਦਾ ਅਨੁਭਵ ਵੀ ਕੀਤਾ। ਨਿਰਮਲਾ ਜਲਦੀ ਹੀ ਸਨਮਾਨਤ ਸਿਰਲੇਖ ਸ਼੍ਰੀ ਮਾਤਾ ਜੀ, ਭਾਵ 'ਸਤਿਕਾਰਿਤ ਮਾਤਾ' ਦੁਆਰਾ ਜਾਣੇ ਜਾਂਦੇ ਹਨ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਉਹਨਾਂ ਦੇ ਬੇਮਿਸਾਲ ਅਧਿਆਤਮਿਕ ਅਤੇ ਮਾਂ ਦੇ ਗੁਣਾਂ ਨੂੰ ਪਛਾਣਨ ਲੱਗੇ।।

ਉਹਨਾਂ ਨੇ ਇਹਨਾਂ ਲੈਕਚਰਾਂ ਲਈ ਅਤੇ ਸਵੈ-ਬੋਧ ਲਈ ਕਦੇ ਵੀ ਪੈਸੇ ਨਹੀਂ ਲਏ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਮਨੁੱਖਾਂ ਦੇ ਅੰਦਰ ਸੁੱਤੀ ਹੋਈ ਅਧਿਆਤਮਿਕ ਊਰਜਾ ਨੂੰ ਜਗਾਉਣਾ ਉਹਨਾਂ ਦਾ ਜਨਮਸਿੱਧ ਅਧਿਕਾਰ ਹੈ, ਅਤੇ ਇਸ ਲਈ ਇਸਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ। ਸ਼੍ਰੀ ਮਾਤਾ ਜੀ ਦੁਆਰਾ ਵਿਕਸਿਤ ਆਤਮ-ਬੋਧ ਦੁਆਰਾ ਧਿਆਨ ਦੀ ਵਿਧੀ ਨੂੰ ਸਹਿਜ ਯੋਗ ਕਿਹਾ ਜਾਂਦਾ ਹੈ।ਸਭ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਵਿੱਚ ਆਪਣੇ ਯਤਨਾਂ ਨੂੰ ਕੇਂਦਰਿਤ ਕਰਦਿਆਂ, ਉਨ੍ਹਾਂ ਨੇ ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਸਾਧਕਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ। ਉਹਨਾਂ ਨੇ ਰੇਡੀਓ ਅਤੇ ਟੈਲੀਵਿਜ਼ਨ ਇੰਟਰਵਿਊ ਦਿੱਤੇ, ਜਨਤਕ ਹਾਲਾਂ ਵਿੱਚ ਲੈਕਚਰ ਕੀਤੇ, ਅਤੇ ਸਾਧਕਾਂ ਵਿੱਚੋਂ (ਸੱਚ ਦੀ ਖੋਜ ਕਰਨ ਵਾਲੇ ਖੋਜੀ) ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ, ਉਹਨਾਂ ਦੀਆਂ ਕਹਾਣੀਆਂ ਅਤੇ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਸਲਾਹ ਦੇਣ ਲਈ ਕਈ ਘੰਟੇ ਬਿਤਾਏ। ਇਹ ਸਭ ਕਰਨ ਲਈ ਉਹਨਾਂ ਨੇ ਪੂਰੇ ਦੇਸ਼ ਦੀ ਯਾਤਰਾ ਕੀਤੀ।

ਇਹ ਸਿਲਸਿਲਾ 1980 ਦੇ ਦਹਾਕੇ ਵਿੱਚ ਸ਼ੁਰੂ ਹੋਇਆ, ਜਦੋਂ ਸ਼੍ਰੀ ਮਾਤਾ ਜੀ ਨੇ ਯੂਰਪ, ਆਸਟ੍ਰੇਲੀਆ ਅਤੇ ਉੱਤਰੀ ਅਮਰੀਕਾ ਦਾ ਦੌਰਾ ਕਰਨਾ ਆਰੰਭਿਆ। ਉਨ੍ਹਾਂ ਨੇ ਇੱਕ ਵੀ ਪੈਸਾ ਲਏ ਬਿਨਾਂ, ਹਰ ਉਸ ਵਿਅਕਤੀ ਨੂੰ ਸਹਿਜ ਯੋਗ ਸਿਖਾਇਆ ਜੋ ਦਿਲਚਸਪੀ ਰੱਖਦਾ ਸੀ ਅਤੇ ਆਧੁਨਿਕ ਸਮੇਂ ਵਿੱਚ ਅਧਿਆਤਮਿਕਤਾ ਦੀ ਭੂਮਿਕਾ ਬਾਰੇ ਜੀਵੰਤ ਚਰਚਾਵਾਂ ਅਤੇ ਪ੍ਰਸ਼ਨ-ਉੱਤਰ ਸੈਸ਼ਨਾਂ ਵਿੱਚ ਭਾਗ ਲੈਂਦਾ ਸੀ।

1990 ਦੇ ਦਹਾਕੇ ਵਿੱਚ ਉਹਨਾਂ ਦੀ ਯਾਤਰਾ ਦੱਖਣੀ ਅਮਰੀਕਾ, ਪੂਰਬੀ ਯੂਰਪ, ਏਸ਼ੀਆ ਅਤੇ ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿੱਚ ਫੈਲ ਗਈ।

ਉਨ੍ਹਾਂ ਨੂੰ ਦੁਨੀਆ ਭਰ ਦੀਆਂ ਪ੍ਰਤਿਸ਼ਠਤ ਸੰਸਥਾਵਾਂ ਵੱਲੋਂ ਕਈ ਆਨਰੇਰੀ ਪੁਰਸਕਾਰਾਂ ਅਤੇ ਡਾਕਟਰੇਟ ਦੀਆਂ ਉਪਾਧੀਆਂ ਨਾਲ ਨਵਾਜਿਆ ਗਿਆ।ਉਨ੍ਹਾਂ ਨੂੰ ਦੁਨੀਆ ਭਰ ਦੀਆਂ ਪ੍ਰਤਿਸ਼ਠਤ ਸੰਸਥਾਵਾਂ ਵੱਲੋਂ ਕਈ ਆਨਰੇਰੀ ਪੁਰਸਕਾਰਾਂ ਅਤੇ ਡਾਕਟਰੇਟ ਦੀਆਂ ਉਪਾਧੀਆਂ ਨਾਲ ਨਵਾਜਿਆ ਗਿਆ। 1995 ਵਿੱਚ, ਉਹਨਾਂ ਨੇ ਬੀਜਿੰਗ ਵਿੱਚ ਔਰਤਾਂ ਬਾਰੇ ਚੌਥੀ ਵਿਸ਼ਵ ਕਾਨਫਰੰਸ ਵਿੱਚ ਭਾਸ਼ਣ ਦਿੱਤਾ। ਉਹਨਾਂ ਨੇ ਸੰਯੁਕਤ ਰਾਸ਼ਟਰ ਵਿੱਚ ‘ਵਿਸ਼ਵ ਸ਼ਾਂਤੀ’ ਤੇ ਵੀ ਗੱਲ ਕੀਤੀ।

Šri Matadži s kráľovnou Alžbetou II
ਮਹਾਰਾਣੀ ਐਲਿਜ਼ਾਬੈਥ II ਨਾਲ ਸ਼੍ਰੀ ਮਾਤਾ ਜੀ

1997 ਵਿੱਚ ‘ਕਲਾਇਸ ਨੋਬਲ’ ਨੇ ਸ਼੍ਰੀ ਮਾਤਾ ਜੀ ਅਤੇ ਸਹਿਜ ਯੋਗ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ, ਜਿਸਨੂੰ ਉਹਨਾਂ ਨੇ "ਗਲਤ ਤੋਂ ਸਹੀ ਨੂੰ ਨਿਰਧਾਰਤ ਕਰਨ ਲਈ ਇੱਕ ਸੰਦਰਭ ਬਿੰਦੂ" ਅਤੇ "ਮਨੁੱਖਤਾ ਲਈ ਉਮੀਦ ਦੇ ਸਰੋਤ" ਵਜੋਂ ਦਰਸਾਇਆ।

ਇਸ ਦੇ ਫਾਇਦੇ ਇਹ ਹਨ ਕਿ, ਸ਼ਾਂਤੀ ਜੋ ਤੁਸੀਂ ਪ੍ਰਾਪਤ ਕੀਤੀ ਹੈ, ਉਹ ਪਿਆਰ ਜੋ ਤੁਸੀਂ ਵਿਕਸਤ ਕੀਤਾ ਹੈ, ਹਮਦਰਦੀ ਜੋ ਤੁਸੀਂ ਪ੍ਰਗਟ ਸਕਦੇ ਹੋ, ਉਹ ਨੇੜਤਾ ਅਤੇ ਤਾਲਮੇਲ ਜੋ ਤੁਸੀਂ ਦੂਜਿਆਂ ਦੇ ਦਿਲਾਂ ਵਿੱਚ ਜਗਾ ਸਕਦੇ ਹੋ।

Explore this section